ਸਤਿ ਸ਼੍ਰੀ ਅਕਾਲ ਜੀ!
ਚੰਡੀਗੜ੍ਹ ਦੇ ਗੁਰਦੁਆਰੇ ਸਿੱਖ ਰੂਹਾਨੀਅਤ ਦੀ ਪਹਿਚਾਣ
ਗੁਰਦੁਆਰਾ ਸਿੱਖਾਂ ਦਾ ਉਹ ਧਾਰਮਿਕ ਸਥਾਨ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਅਤੇ ਸਿੱਖ ਰੋਜ਼ਾਨਾ ਕੀਰਤਨ, ਕਥਾ ਅਤੇ ਅਰਦਾਸ ਲਈ ਇਕੱਠੇ ਹੁੰਦੇ ਹਨ।
ਸਿੱਖਾਂ ਦਾ ਗੁਰਦੁਆਰਾ, ਰੰਗ, ਧਰਮ ਜਾਂ ਸਮਾਜਿਕ ਰੁਤਬੇ ਦੇ ਪੱਖਪਾਤ ਤੋਂ ਬਿਨਾਂ, ਵਿਦ੍ਯਾਰਥੀਆਂ ਲਈ ਸਕੂਲ, ਆਤਮਜਿਗ੍ਯਾਸਾ ਵਾਲਿਆਂ ਲਈ ਗ੍ਯਾਨਉਪਦੇਸ਼ਕ ਸੰਸਥਾ, ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤ੍ਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਦੁਰਗ, ਅਤੇ ਮੁਸਾਫਰਾਂ ਲਈ ਵਿਸ਼੍ਰਾਮ ਦਾ ਅਸਥਾਨ ਹੈ।
ਮਨੋਰਥ ਅਤੇ ਉਦੇਸ਼
- * ਚੰਡੀਗੜ੍ਹ ਅੰਦਰ ਖਾਲਸਾ ਪੰਥ ਦੀਆਂ ਸਾਰੀਆਂ ਧਾਰਮਿਕ ਗਤੀਵਿਧੀਆਂ, ਸਮਾਜਿਕ ਅਤੇ ਵਿੱਦਿਅਕ ਸੰਸਥਾਵਾਂ ਵਿਚ ਮੇਲ-ਜੋਲ ਬਣਾਈ ਰੱਖਣਾ।
- * ਸਿੱਖ ਵਿੱਦਿਅਕ ਸੰਸਥਾਵਾਂ ਅਤੇ ਲਾਇਬਰੇਰੀਆਂ ਨੂੰ ਸਥਾਪਿਤ ੳਤੇ ਉਤਸ਼ਾਹਿਤ ਕਰਨਾ।
- * ਚੰਡੀਗੜ੍ਹ ਅੰਦਰ ਸਾਂਝੇ ਤੌਰ ਤੇ ਨਗਰ ਕੀਰਤਨ ਆਯੋਜਿਤ ਕਰਨਾ।
- * ਚੰਡੀਗੜ੍ਹ ਅਤੇ ਗੁਰਦੁਆਰਾ ਸਾਹਿਬਾਨ ਵਿੱਚ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਨੂੰ ਪ੍ਰਫੁੱਲਤ ਰਖਣਾ।
- * ਚੰਡੀਗੜ੍ਹ ਅੰਦਰ ਸਿੱਖ ਰਹੁ-ਰੀਤਾ ਦੀ ਸੁਰੱਖਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਨੂੰ ਬਣਾਈ ਰੱਖਣਾ ਅਤੇ ਸਿੱਖ ਧਰਮ ਅਤੇ ਮਰਿਆਦਾ ਉੱਤੇ ਹੋਣ ਵਾਲੇ ਹਮਲਿਆਂ ਦਾ ਸਾਹਮਣਾ ਕਰਨਾ।
- * ਸਿੱਖ ਸਿਧਾਂਤ 'ਸਰਬੱਤ ਦਾ ਭਲਾ' ਤਹਿਤ ਬਰਾਬਰੀ ਭਾਵ ਨੂੰ ਉਤਸ਼ਾਹਿਤ ਕਰਨਾ ਅਤੇ ਮਨੁੱਖਤਾ ਦੇ ਭਲੇ ਲਈ ਕਾਰਜ ਕਰਨੇ।
- * ਕੁਦਰਤੀ ਆਫਤਾਂ ਦੌਰਾਨ ਪੀੜਤਾਂ ਦੀ ਬਿਨਾਂ-ਭੇਦ ਭਾਵ ਮਦਦ ਕਰਨਾ।
- * ਨਸ਼ਿਆਂ ਵਿਰੁੱਧ ਪ੍ਰਚਾਰ ਕਰਨਾ।
- * ਧਾਰਮਿਕ ਮਾਮਲਿਆਂ ਨੂੰ ਨਜਿੱਠਣ ਲਈ ਮਿਲ ਕੇ ਵਿਚਾਰ ਕਰਨਾ।